HomeKachia Umran Kachche Dhaage / "ਕੱਚੀਆਂ ਉਮਰਾਂ ਕੱਚੇ ਧਾਗੇ": "ਸੁਲਝੇ ਰਿਸ਼ਤੇ ਉਲਝੀ ਸੋਚ" New Punjabi Poetry
Kachia Umran Kachche Dhaage / "ਕੱਚੀਆਂ ਉਮਰਾਂ ਕੱਚੇ ਧਾਗੇ": "ਸੁਲਝੇ ਰਿਸ਼ਤੇ ਉਲਝੀ ਸੋਚ" New Punjabi Poetry
Kachia Umran Kachche Dhaage / "ਕੱਚੀਆਂ ਉਮਰਾਂ ਕੱਚੇ ਧਾਗੇ": "ਸੁਲਝੇ ਰਿਸ਼ਤੇ ਉਲਝੀ ਸੋਚ" New Punjabi Poetry

Kachia Umran Kachche Dhaage / "ਕੱਚੀਆਂ ਉਮਰਾਂ ਕੱਚੇ ਧਾਗੇ": "ਸੁਲਝੇ ਰਿਸ਼ਤੇ ਉਲਝੀ ਸੋਚ" New Punjabi Poetry

₹150
₹80
Saving ₹70
47% off
Product Description

ਭੂਮਿਕਾ


ਕੱਚੀਆਂ ਉਮਰਾਂ ਕੱਚੇ ਧਾਗੇ

"ਸੁਲਝੇ ਰਿਸ਼ਤੇ ਉਲਝੀ ਸੋਚ"


ਕੁੱਝ ਸਮਾਂ ਪਹਿਲਾਂ ਹੀ ਮੈਨੂੰ ਮਨਪ੍ਰੀਤ,ਮਨਜੀਤ ਤੇ ਸਵਿੰਦਰ ਨਾਲ ਸਪੰਰਕ ਵਿੱਚ ਆਉਣ ਅਤੇ ਉਹਨਾਂ ਦੀ ਸੋਚ ਅਤੇ ਕਾਵਿਕ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਸਤਿਕਾਰ ਬਖਸ਼ਣ ਦਾ ਮੌਕਾ ਮਿਲਿਆ ।ਉਹਨਾਂ ਦਾ ਪਹਿਲਾ ਸੰਗ੍ਰਹਿ 'ਕੱਚੀਆਂ ਉਮਰਾਂ,ਕੱਚੇ ਧਾਗੇ' ਹਰ ਖੇਤਰ ਵਿੱਚ ਪ੍ਰਪੱਕ ,ਪ੍ਰਮਾਣਿਕ ਅਤੇ ਸ਼ਿੱਦਤ ਨਾਲ ਭਰਿਆ ਹੈ।ਉਹਨਾਂ ਦੀਆਂ ਰਚਨਾਵਾਂ ਵਿੱਚ ਆਮ ਭਾਸ਼ਾ ਵਰਤਦੇ ਹੋਏ ਵੱਡੀਆਂ ਗੱਲਾਂ ਕਹਿਣ ਦੀ ਕਲਾ ,ਇਹਨਾਂ ਰਚਨਾਵਾਂ ਨੂੰ ਆਪਣੀ ਨੁਹਾਰ ,ਆਪਣਾ ਮੁਹਾਂਦਰਾ ਅਤੇ ਆਪਣੀ ਪਹਿਚਾਣ ਹਾਸਿਲ ਕਰਵਾਉਂਦੀ ਹੈ।

ਇਹਨਾਂ ਕਵਿਤਾਵਾਂ ਨੂੰ ਸਿਰਜਣ ਵਾਲੇ ਅਤਿ -ਕੋਮਲ ਮਨਾਂ ਬਾਰੇ ਸਭ ਤੋਂ ਖਾਸ ਗੱਲ ਇਹ ਹੈ ਕਿ ਕਵਿਤਾਵਾਂ ਜਿੰਦਗੀ ਦੇ ਤਜ਼ਰਬਿਆਂ ਦੇ ਆਧਾਰ ਤੇ ਨਹੀਂ ਸਗੋਂ ਸੋਚ ਦੇ ਸੇਕ ਨਾਲ ਰਚੀਆਂ ਗਈਆਂ ਹਨ।ਮਨਪ੍ਰੀਤ ,ਮਨਜੀਤ ਅਤੇ ਸਵਿੰਦਰ 16 ਸਾਲ ਦੀ ਉਮਰ ਵਿੱਚ ਇੱਕ ਦੂਸਰੀ ਦੇ ਸੰਪਰਕ ਵਿੱਚ ਉਸ ਵਕਤ ਆਈਆਂ ਜਦੋਂ ਇਹਨਾਂ ਨੇ ਦਸਵੀਂ ਜਮਾਤ ਪਾਸ ਕਰ ਫਤਹਿ ਕਾਲਜ ਰਾਮਪੁਰਾ ਵਿੱਚ ਦਾਖਲਾ ਲਿਆ ।ਵਿਸ਼ਿਆਂ ਦਾ ਫ਼ਰਕ ਹੋਣ ਕਾਰਨ ਇਹ ਸਿਰਫ਼ ਘਰੋਂ ਕਾਲਜ ਪੁੰਹਚਣ ਤੱਕ ਅੱਧਾ ਘੰਟਾ ਸਮੇਂ ਦੌਰਾਨ ਹੀ ਸੰਪਰਕ ਵਿੱਚ ਰਹਿੰਦੀਆਂ ,ਤੇ ਉਹ ਸਮਾਂ ਇਹਨਾਂ ਬੇਫਿਕਰੇ ਚਹਿਰਿਆਂ ਨੇ ਦੁਨੀਆਂਦਾਰੀ ਦੀਆਂ ਗੱਲਾਂ ਛੇੜਨੀਆਂ ।ਮਨਪ੍ਰੀਤ ਦੀ ਯਾਦਾਂ ਸੰਜੋਣ ਲਈ ਕਾਵਿਕ ਸ਼ੈਲੀ ਵਰਤਣ ਦੀ ਆਦਤ ਨੇ ਇਹਨਾਂ ਨੂੰ ਕਵਿਤਰੀਆਂ ਬਣਾ ਦਿੱਤਾ। ਇਹਨਾਂ ਦੀ ਗੂੜ੍ਹੀ ਦੋਸਤੀ ਦੀ ਬੁਨਿਆਦ ਇਹਨਾਂ ਦੀ ਸੋਚ ਵਿੱਚਲੀ ਸਮਾਨਤਾ ਅਤੇ ਡੂੰਘਾਈ ਹੈ। ਜਿਸ ਵੇਲੇ ਹੋਰ ਵਿਦਿਆਰਥੀ ਗੱਪਾਂ ਮਾਰਦੇ ਜਾਂ ਕੁੱਝ ਆਪਣੀਆਂ ਕਿਤਾਬਾਂ ਵਿੱਚ ਡੁੱਬੇ ਹੁੰਦੇ ਉਸ ਵੇਲੇ ਇਹਨਾਂ ਨੇ ਸਮਾਜਿਕ ਮਸਲਿਆਂ ਨੂੰ ਫਰੋਲਣਾ ,ਉਨ੍ਹਾਂ ਤੇ ਚਿੰਤਾ ਵਿਅਕਤ ਕਰਨੀ, ਉਹਨਾਂ ਬਾਰੇ ਆਪਣੀ ਰਾਇ ਪ੍ਰਗਟ ਕਰਨੀ ਅਤੇ ਉਹਨਾਂ ਦੀਆਂ ਗੱਲਾਂ ਕੋਲ ਬੈਠਿਆਂ ਨੂੰ ਅਜੀਬ ਅਤੇ ਫਾਲਤੂ ਲੱਗਣੀਆਂ। ਪਰੰਤੂ ਉਹਨਾਂ ਦੇ ਇਸ ਸਾਥ ਨੇ ,ਇਸ ਸੋਚ ਨੇ ਉਹਨਾਂ ਦੀ ਉਮਰ ਦੇ 18 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਪੰਜਾਬੀ ਸਾਹਿਤ ਜਗਤ ਵਿੱਚ ਉਹਨਾਂ ਦਾ ਨਾਂ ਸ਼ਾਮਿਲ ਕਰ ਦਿੱਤਾ।ਇਸ ਨਿੱਕੀ ਉਮਰੇ ਜਦ ਹੋਰ ਕੁੜੀਆਂ ਚੁੱਲੇ -ਚੁੱਕੇ ਅਤੇ ਸੱਜਣ-ਸੰਵਰਨ ਸਿਖਦੀਂਆ ਹਨ। ਉਹਨਾਂ ਨੇ ਆਪਣੇ ਜ਼ਜਬਾਤਾਂ ਨੂੰ ਕਾਗਜ਼ ਤੇ ਉਤਾਰਨਾ ਸਿੱਖਿਆ, ਆਪਣੇ ਆਪ ਨੂੰ ਆਪਣੀ ਆਤਮਾ ਅਤੇ ਕਾਬਲੀਅਤ ਨੂੰ ਨਿਖਾਰਨਾ ਸਿੱਖਿਆ...


"ਜਿੰਦਗੀ ਚ ਨਿਸ਼ਾਨਾ ਹੈ ਇੱਕ ਮਿੱਥ ਲਿਆ ਮੈਂ ਵੀ 

ਹੁਣ ਉਸ ਵਿੱਚ ਹੀ ਜਾਗਣ ਸੌਣ ਲੱਗੀ ਹਾਂ

ਪਹਿਲਾਂ ਬੋਲਣਾ ਵੀ ਔਖਾ ਲੱਗਦਾ ਸੀ 

ਹੁਣ ਹੌਲੀ -ਹੌਲੀ ਗਾਉਣ ਲੱਗੀ ਹਾਂ 

ਮਨ ਵਿੱਚ ਉੱਠਦੀਆਂ ਤਰੰਗਾਂ ਨੂੰ 

ਮੈਂ ਕਵਿਤਾ ਦੀ ਜੂਨੀਂ ਪਾਉਣ ਲੱਗੀ ਹਾਂ"


ਇਸ ਕਵਿਤਾ ਵਿੱਚਲਾ ਹੌਸਲਾ, ਚਾਹਤ ਅਤੇ ਆਤਮਿਕ ਵਿਸ਼ਵਾਸ ਵੀ ਇਹਨਾਂ ਨੂੰ ਬਾਕੀ ਪੰਜਾਬੀ ਕਵਿਤਾ ਦੀ ਸੁਰ ਨਾਲੋਂ ਨਿਖੇੜਦਾ ਹੈ।ਹਾਲਾਂਕਿ ਹਰ ਮਨੁੱਖ ਵਿੱਚ ਕੁਦਰਤੀ ਤੌਰ ਤੇ ਅੰਤਰ ਹੁੰਦਾ ਹੈ।ਪੰਰਤੂ ਮਨਪ੍ਰੀਤ , ਮਨਜੀਤ ,ਸਵਿੰਦਰ ਦੀ ਸੋਚ ਉਹਨਾਂ ਦੇ ਕੰਮ ਉਹਨਾਂ ਦੀਆਂ ਲਿਖਤਾਂ ਵਿੱਚਲੇ ਭਾਵ ਉਹਨਾਂ ਨੂੰ ਤਿੰਨ ਜਿੰਦਾਂ ਇੱਕ ਜਾਨ ਬਣਾਉਦੇਂ ਹਨ।ਔਰਤ ਵਿੱਚ ਸੁੱਤੀਆਂ ਕਲਾਵਾਂ ਅਤੇ ਛੁਪੀਆਂ ਸ਼ਕਤੀਆਂ ਜਗਾਉਦੀਂ ਇੱਕ ਪ੍ਰੇਰਨਾ ਸਰੋਤ ਕਵਿਤਾ ਵਿੱਚ ਮਨਪ੍ਰੀਤ ਲਿਖਦੀ ਹੈ..


"ਇਹ ਦੁੱਖ ਜਿੰਦਗੀ ਚ' ਆਉਂਦੇ ਜਾਂਦੇ ਰਹਿਣਗੇ

ਕੋਈ ਆਖੇ ਉਸ ਕੁੜੀ ਨੂੰ ਕਿ ਰੋਇਆ ਨਾ ਕਰੇ

ਉਹਦਾ ਇਕ ਇਕ ਹੰਝੂ ਮੋਤੀਆਂ ਦੇ ਵਾਂਗਰਾਂ

ਸੁੱਚੇ ਮੋਤੀ ਕੱਚੇ ਧਾਗੇ ਚ' ਪਰੋਇਆ ਨਾਂ ਕਰੇ

ਉਹਦੇ ਅੰਦਰ ਜੋ ਗੁਣਾਂ ਵਾਲੇ ਦੀਵੇ ਜਗਦੇ 

ਉਹ ਦੀਵੇ ਜੱਗ ਦੇ ਹਨੇਰੇ ਤੋਂ ਲਕੋਇਆ ਨਾ ਕਰੇ"


ਸੁਰਜੀਤ ਪਾਤਰ ਅਨੁਸਾਰ “ਜੋ ਸ਼ਾਇਰੀ ਸ਼ਾਇਰ ਦੀਆਂ ਭਾਵਨਾਵਾਂ ਦੇ ਅੰਗ -ਸੰਗ ਨਹੀਂ ਤੁਰਦੀ ,ਸਿਰਫ਼ ਸਮਰੱਥਾ ਦੀ ਪ੍ਰਮਾਣ ਹੋ ਕੇ ਰਹਿ ਜਾਂਦੀ ਏ ,ਸੰਵੇਦਨਾ ਦਾ ਪ੍ਰਗਟਾਉ ਨਹੀਂ ਬਣਦੀ”ਇਸ ਗੱਲ ਨੂੰ ਮਨਜੀਤ ਭਲੀ ਭਾਂਤ ਪਹਿਚਾਣਦੀ ਤੇ ਨਿਭਾਉਂਦੀ ਵੀ ਹੈ। ਪੰਰਤੂ ਉਸ ਦੀ ਆਸ਼ਾ ਤੇ ਖੁਸ਼ੀ ਇੱਕਲਖੋਰੀ ਜਾਂ ਵਿਅਕਤੀਗਤ ਨਹੀਂ ,ਇਸ ਕਵਿਤਾ ਵਿਚਲੀ ਭਾਵਨਾ ਹਰ ਅਲੜ ਮੁਟਿਆਰ ਦੇ ਦਿਲ ਦੀ ਇੱਛਾ ਨੂੰ ਪ੍ਰਗਾਉਂਦੀ ਹੈ।


“ਸੂਰਜ ਤੋਂ ਕਿਤੇ ਸੋਹਣਾ ਤੇ ਚੰਨ ਨੂੰ ਮਾਤ ਪਾਉਂਦਾ ਹੋਵੇ

ਕਿਸੇ ਦੀ ਜਿੰਦਗੀ ਦੇ ਹਨੇਰੇ ਵਿੱਚ ਜੁਗਨੂੰ ਵਾਂਗ ਜਗਮਗਾਉਂਦਾ ਹੋਵੇ

ਰੁੱਸੇ ਨੂੰ ਮਨਾਉਣ ਦਾ ਸਲੀਕਾ ਉਹਨੂੰ ਆਉਂਦਾ ਹੋਵੇ

ਜਿਸਮ ਦੀ ਨਾ ਖਵਾਹਿਸ਼ ਹੋਵੇ ਰੂਹ ਤੋਂ ਚਾਹੁੰਦਾ ਹੋਵੇ”


ਭਾਵੇਂ ਸਵਿੰਦਰ ਦੀ ਕਵਿਤਾ ਵਿੱਚ ਲੋਕਾਈ ਦੇ ਹੋਰ ਅਨੇਕਾਂ ਮਸਲੇ ਤੇ ਦਰਦ ਵੀ ਸ਼ਾਮਿਲ ਹਨ। ਜਿੰਨਾਂ ਉੱਤੇ ਚਾਨਣਾ ਉਸਦੀਆਂ ਕਵਿਤਾਵਾਂ ਪਾਉਦੀਆਂ ਹਨ। ਪਰ ਮੈਂ ਜਿਸ ਗੱਲ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਨਾ ਚਾਹੁੰਦਾ ਹਾਂ ਉਹ ਇਹ ਕਿ ਇਸ ਵਿੱਚ ਸਭਿਅਤਾ ਤੇ ਕੁਦਰਤ ਦੀ ਕਸ਼ਮਕਸ਼ ਆਪਣੀ ਪੂਰੀ ਸ਼ਿੱਦਤ ਨਾਲ ਪ੍ਰਗਟ ਹੋਈ ਹੈ।


“ਪੱਥਰਾਂ ਕੀ ਜਾਣੀਂ ਮਹਿਕ ਗੁਲਾਬਾਂ ਦੀ

ਸਾਥੋਂ ਨੀ ਚੱਲੀ ਜਾਂਦੀ ,ਆਕੜ ਜਨਾਬਾਂ ਦੀ

ਰੇਤ ਦੇ ਟਿੱਬਿਆਂ ਤੇ ਪਹਾੜਾਂ ਵਿੱਚ ਫ਼ਰਕ ਤਾਂ ਹੋਣਾ ਏ

ਇਹ ਤੇਰਾ ਵਹਿਮ ਏ ਜੇ ਤੂੰ ਸਮਝੇ ਕਿ ਸੋਹਣਾ ਏ”


ਸਭਿਅਤਾ ਦੀਆਂ ਬੇੜੀਆਂ ਵਿੱਚ ਤੜਫਦੀ ਪਿਆਰ ਭਾਵਨਾ ਦਾ ਬਿਆਨ ਸ਼ਾਇਦ ਹੀ ਕਿਸੇ ਹੋਰ ਕਵੀ ਨੇ ਇਨੀ ਸ਼ਿੱਦਤ ਨਾਲ ਕੀਤੀ ਹੋਵੇ। ਜਿਵੇਂ ਮਨਜੀਤ ਅਤੇ ਮਨਪ੍ਰੀਤ ਨੇ ਕੀਤਾ ਹੈ। ਆਪਣੇ ਜ਼ਜਬਾਤਾਂ ਤੇ ਕਾਬੂ ਕਰਨ ਦੀ ਕਲਾ ਜੇਕਰ ਕਿਸੇ ਨੇ ਸਿੱਖਣੀ ਹੋਵੇ ਤਾਂ ਉਸਨੂੰ ਇਹਨਾਂ ਨਾਲ ਇਕ ਵਾਰ ਜ਼ਰੂਰ ਮਿਲਣ ਦੀ ਸਲਾਹ ਮੈਂ ਇੱਥੇ ਦੇਣੀ ਚਾਹਵਾਂਗਾ। ਕੱਟੜ ਸੋਚ ਦੀ ਧਾਰਨੀ ਮਨਪ੍ਰੀਤ ਲਿਖਦੀ ਹੈ।


"ਹਾਂ ਤੂੰ ਸੋਹਣਾ ਏ, ਬਹੁਤ ਸੋਹਣਾ ,ਪਰ 

ਉਹਨਾਂ ਨਹੀਂ , ਜਿੰਨਾ ਮੇਰਾ ਬਾਪੂ ਪੱਗ ਬੰਨ ਕੇ ਲੱਗਦਾ ਏ"।  ਤੇ

ਮੈਨੂੰ ਚੁਣਨਾ ਪਊ ਕਿਸੇ ਇਕ ਖ਼ੂਬਸੂਰਤੀ ਨੂੰ 

ਤੇਰੇ ਮੁਖੜੇ ਦੀ ਮੁਰੀਦ ਹੋਕੇ ਮੈਂ ਉਸ ਪੱਗ ਨੂੰ ਦਾਗ ਨਹੀਂ ਲਾਉਣਾ”


ਕੁੱਝ ਇਸ ਤਰ੍ਹਾਂ ਮਨਜੀਤ ਲਿਖਦੀ ਹੈ

"ਨਿੱਤ ਸਮਝਾਵਾਂ ਚੰਦਰੇ ਦਿਲ ਨੂੰ ਕਿ 

ਕਦੀ ਇਸ਼ਕ ਦੇ ਰਾਹ ਨਾ ਪੈ ਜਾਵੀ 

ਇਹਨੂੰ ਤਲਾਸ਼ਦਾ ਹੋਇਆ ,ਇਸੇ ਜੋਗਾ ਨਾ ਰਹਿ ਜਾਵੀ ਤੇਰੀ ਮੰਜਿਲ ਅਜੇ ਦੂਰ ਏ

ਕਿਤੇ ਏਥੇ ਨਾ ਭਟਕਦਾ ਰਹਿ ਜਾਵੀ" 


ਸਦਾ ਹੱਸਦੇ ਰਹਿਣ ਵਾਲੇ ਇਹ ਤਿੰਨ ਚਿਹਰੇ ਹਰੇਕ ਨੂੰ ਆਸ਼ਾਵਾਦੀ ਰਹਿਣ ਦਾ ਸੰਦੇਸ਼ ਦਿੰਦੇ ਹੋਏ ਹੋਰਾਂ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ ।ਮੰਜਿਲਾਂ ਦੀ ਪ੍ਰਾਪਤੀ ਲਈ ਸੁਪਨੇ ,ਚਾਹਤ, ਹੌਸਲੇ ,ਆਤਮ-ਵਿਸ਼ਵਾਸ ਅਤੇ ਸਬਰ ਰੱਖ ਕੇ ਸੰਤੁਸ਼ਟ ਰਹਿਣ ਲਈ ਸਵਿੰਦਰ ਲਿਖਦੀ ਹੈ।


“ਅਜੇ ਵਖਤ ਲੱਗੇਗਾ ਮੈਨੂੰ

ਆਪਣੀ ਮੰਜਿਲ਼ ਨੂੰ ਪਾਉਣ ਲਈ

ਕਿਉਂਕਿ ਬੜਾ ਕੁੱਝ ਢਾਹਿਆ ਹੈ

ਮੈਂ ਇਹਨੂੰ ਬਣਾਉਣ ਲਈ”


ਇਸ ਛੋਟੀ ਉਮਰ ‘ਚ ਇਸ ਵੱਡੀ ਉਪਲਬਧੀ ਦਾ ਉਂਨਾਂ ਵਿੱਚ ਜ਼ਰਾ ਵੀ ਹੰਕਾਰ ਨਹੀਂ ਹੈ ।ਆਪਣੀ ਕਵਿਤਾ ਬਾਰੇ ਨਿਮਾਣੀ ਬਿਰਤੀ ਰੱਖਦੀ ਹੋਈ ਮਨਪ੍ਰੀਤ ਲਿਖਦੀ ਹੈ


“ਸੋਚਾਂ ਦੀ ਅਗਨੀ ਕਾਗ਼ਜ਼ ਦੀ ਕੜਾਹੀ 

ਅੱਖਰ ਰਿੰਨੇ ਰਹੀਆਂ ਪਰੋਸ

ਸੁਆਦ ਜੇ ਲੱਗੇ ਸਾਡੇ ਸਿਰ ਮੱਥੇ

ਕੁਝ ਰਹਿਗੀਆਂ ਕਮੀਆਂ ਹੈ ਅਫ਼ਸੋਸ “


“ਕੱਚੀਆ ਉਮਰਾਂ ,ਕੱਚੇ ਧਾਗੇ “ ਦਾ ਸੰਪਾਦਨ ਕਰਦਿਆਂ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਅਤੇ ਇਹ ਉਮੀਦ ਕਰਦਾ ਹਾਂ ਕਿ ਇਹ

ਕਵਿਤਾਵਾਂ ਰਚਨਹਾਰੇ ਅਤੇ ਪਾਠਕ ਦੇ ਦਿਲਾਂ ਵਿੱਚ ਸਾਂਝ ਪੈਂਦਾ ਕਰਨ ਅਤੇ ਮਨਪ੍ਰੀਤ, ਮਨਜੀਤ, ਸਵਿੰਦਰ ਦੀ ਪਹਿਲੀ 

ਪਰਵਾਜ ਇੱਕ ਸਫਲ਼ ਉਡਾਰੀ ਸਿੱਧ ਹੋਵੇ।


                   ਲਿਖਤੁਮ

                   ਜੋਤ ਚਹਿਲ

Writers: Manjeet Kaur, Manpreet Kaur, Sawinder Kaur

Editor and Designer: Ranjot Singh

Share

Secure Payments

Shipping in India

Great Value & Quality
Create your own online store for free.
Sign Up Now